ਬਾਘਾਪੁਰਾਣਾ ਇਤਿਹਾਸ
|
 |
|
|
|
|
 |
|
|
|
 |
ਬਾਘਾਪੁਰਾਣਾ (ਜਿਲਾ ਮੋਗਾ) ਪੰਜਾਬ ਦਾ ਪੁਰਾਤਨ, ਪ੍ਰਸਿੱਧ ਕਸਬਾ ਹੈ। ਇਥੋਂ ਦਾ ਮੁੱਖ ਚੌਂਕ ਭਗਤ ਸਿੰਘ ਚੌਂਕ ਕੇ ਨਾਮ ਨਾਲ ਜਾਣਿਆ ਜਾਂਦਾ ਹੈ।ਇਹ ਚੌਂਕ ਵਿਚ ਭਗਤ ਸਿੰਘ ਦਾ ਬੁੱਤ ਸੁਸ਼ੋਭਤ ਹੈ।ਇਥੋਂ ਮੋਗਾ, ਕੋਟਕਪੂਰਾ, ਨਿਹਾਲ ਸਿੰਘ ਵਾਲਾ, ਮੁਦਕੀ ਸੜਕਾਂ ਕਰਾਸ ਕਰਦੀਆਂ ਹਨ।
ਇਸ ਦੀਆਂ ਤਿੰਨ ਮਸ਼ਹੂਰ ਪੱਤੀਆਂ ਬਾਘਾ ਪੱਤੀ, ਮੁਗਲੂ ਪੱਤੀ ਅਤੇ ਪੁਰਾਣਾ ਪੱਤੀ ਦੇ ਨਾਮ ਹੀ ਇਸਦਾ ਇਤਿਹਾਸ ਹੈ। ਚਾਰੇ ਪਾਸੇ ਦੇ ਪਿੰਡਾਂ ਦਾ ਕੇਂਦਰ ਹੌਣ ਕਰਕੇ ਬਾਘਾਪੁਰਾਣਾ ਰਾਜਸੀ, ਧਾਰਮਿਕ, ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਦਾ ਕੇਂਦਰ ਰਿਹਾ ਹੈ।
ਇੱਥੇ ਸਮੇਂ ਸਮੇਂ ਵੱਡੇ ਸਿਆਸੀ ਲੀਡਰ, ਸੰਤ ਮਹਾਂ ਪੁਰਸ਼, ਸਾਹਿਤਕਾਰ, ਨਾਟਕਕਾਰ ਅਤੇ ਗਵੱਈਏ ਪੁੱਜ ਕੇ ਆਪਣੇ ਵਿਚਾਰ ਵੱਡੇ ਇਕੱਠਾਂ ਵਿਚ ਪੇਸ਼ ਕਰਦੇ ਰਹੇ ਹਨ। ਇਸ ਦੇ ਬਾਜ਼ਾਰ ਭਗਤ ਸਿੰਘ ਚੌਂਕ ਤੋਂ ਕਰਾਸ ਕਰਦੇ ਚਾਰਾਂ ਦਿਸ਼ਾਵਾਂ ਵਿਚ ਫੈਲਰੇ ਹੋਏ ਹਨ, ਜਿਨ੍ਹਾਂ ਨੂੰ ਮੋਗਾ ਰੋਡ, ਕੋਟਕਪੂਰਾ ਰੋਡ, ਨਿਹਾਲ ਸਿੰਘ ਵਾਲਾ ਰੋਡ ਅਤੇ ਮੁਦਕੀ ਰੋਡ ਕਿਹਾ ਜਾਂਦਾ ਹੈ।ਨਿਹਾਲ ਸਿੰਘ ਵਾਲਾ ਰੋਡ ਅਤੇ ਮੁਦਕੀ ਰੋਡ ਬਾਜ਼ਾਰ ਬਹੁਤ ਸੰਘਣੇ ਅਤੇ ਰੌਣਕ ਭਰੇ ਹਨ। ਇਹ ਦਿਨੋਂ ਦਿਨ ਤਰੱਕੀ ਕਰ ਰਹੇ ਹਨ।
ਬਾਘਾਪੁਰਾਣਾ ਵਿਚ ਲੜਕੇ ਅਤੇ ਲੜਕੀਆਂ ਦੇ ਸਰਕਾਰੀ ਸਕੂਲ ਹਨ। ਵੱਡੀ ਗਿਣਤੀ ਵਿਚ ਬੱਚੇ ਅਤੇ ਬੱਚੀਆਂ ਇਥੌਂ ਵਿੱਦਿਆ ਪ੍ਰਾਪਤ ਕਰਦੇ ਹਨ। ਇਸ ਤੌਂ ਬਿਨਾਂ ਪ੍ਰਾਈਵੇਟ ਸਕੂਲ ਵੀ ਕਾਫੀ ਹਨ ਅਤੇ ਬਹੁਤ ਵਿਦਿਆਰਥੀ ਇਨਾਂ ਵਿਚ ਵੀ ਪੜ ਰਹੇ ਹਨ, ਇਹ ਹਨ ਪੰਜਾਬ ਕੋ-ਐਜੂਕੇਸ਼ਨ ਸਕੂਲ, ਪੰਜਾਬ ਕੋਨਵੈਂਟ ਸਕੂਲ, ਜੀ.ਐੈਨ ਮਾਡਲ ਹਾਈ ਸਕੂਲ। ਕੁਝ ਕੁ ਅਕੈਡਮੀਆਂ ਵੀ ਸਰਗਰਮ ਹਨ।
ਬਾਘਾਪੁਰਾਣਾ ਵਿਚ ਗੁਰਦੁਆਰੇ, ਮੰਦਰ, ਗਊਸ਼ਾਲਵਾਂ ਅਤੇ ਧਰਮਸ਼ਾਲਾਂਵਾਂ ਧਾਰਮਿਕ ਧਿਆਨ ਦਾ ਕੇਂਦਰ ਹਨ। ਇਥੇ ਸੰਤ ਮਹਾਤਮਾ ਕਥਾ ਕੀਰਤਨ ਕਰਦੇ ਅਤੇ ਦੀਵਾਨ ਸਜਾਉਂਦੇ ਹਨ।
ਬਾਘਾਪੁਰਾਣਾ ਸਾਹਿਤਕ ਸਰਗਰਮੀਆਂ ਦਾ ਵਿਸ਼ੇਸ਼ ਕੇਂਦਰ ਰਿਹਾ ਹੈ।
|
|
|
 |
|
|
|
 |
ਸਮੇਂ ਸਮੇਂ ਇਥੇ ਸਾਹਿਤਕ ਸਮਾਗਮਾਂ ਵਿੱਚ ਪ੍ਰੋ. ਮੋਹਨ ਸਿੰਘ, ਜਸਵੰਤ ਸਿੰਘ ਕੰਵਲ, ਪ੍ਰਿ. ਸ਼ੁਜਾਣ ਸਿੰਘ, ਡੇਰਾ ਸਿੰਘ ਚੰਨ, ਜਗਜੀਤ ਸਿੰਘ ਆਨੰਦ, ਗੁਰਦਿਆਲ ਸਿੰਘ ਨਾਵਲਿਸਟ, ਦੀਪਕ ਜੈਤਲੀ, ਬਿਸਮਿਲ ਫਰੀਦ ਕੋਰੀ ਆਦਿ ਲਿਖਾਰੀ ਸ਼ਿਰਕਤ ਕਰਦੇ ਹਨ। ਮੌਜੂਦਾ ਪੰਜਾਬੀ ਸਾਹਿਤ ਸਭਾ ਪੂਰੀ ਤਰਾਂ ਸਰਗਰਮ ਹੈ। ਇਸ ਦੇ ਮੈਂਬਰ ਜਗਜੀਤ ਸਿੰਘ ਬਾਵਰਾ, ਪ੍ਰਿ: ਸੁਰਿੰਦਰ ਸਿੰਘ, ਹਰਚਰਨ ਸਿੰਘ ਗਿੱਲ, ਤੇਜ ਸਿੰਘ, ਸਰਵਣ ਸਿੰਘ ਪਤੰਗ, ਮਲਕੀਤ ਬਰਾੜ, ਸੁਰਜੀਤ ਬਰਾੜ, ਅਮਰਜੀਤ ਰਣੀਆਂ, ਨਰਾਇਣ ਸਿੰਘ ਮਘੇੜਾ, ਸਾਧੂ ਰਾਮ ਸੁਰਮਾ, ਗੁਰਮੇਜ ਗੇਜਾ, ਕੰਵਲ ਜੀਤ ਭੋਲਾ, ਜਸਵੀਰ ਭਲੂਰੀਆ, ਜਸਵੀਰ ਕਲਸੀ ਲੰਡੇ ਅਤੇ ਬਲਵੰਤ ਸਿੰਘ ਘਣੀਆਂ, ਜਸਵੰਤ ਜੱਸਾ, ਅਸ਼ੋਕ ਚੁਨਨੀ ਆਦਿ ਹਨ।ਇਹ ਲਿਖਾਰੀ ਸਾਹਿਤ ਦਾ, ਕਵਿਤਾ, ਗੀਤ, ਗਜ਼ਲ, ਕਹਾਣੀ, ਨਾਵਲ, ਨਾਟਕ ਵਿਧਾ ਦੀ ਰਚਨਾ ਕਰ ਰਹੇ ਹਨ। ਸਾਹਿਤ ਸਭਾ ਵਲੋਂ ਕਵਿਤਾ ਅਤੇ ਕਹਾਣੀ ਦੀਆਂ ਛੇ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹਨ।
ਬਾਘਾਪੁਰਾਣਾ ਯੁਗਾਂ ਤਕ ਵਸਦਾ ਰਹੇ।
ਵਲੋਂ:
ਜਗਜੀਤ ਸਿੰਘ ਬਾਵਰਾ
|
|
|
 |
|
|
|
 |
Jagjit Singh Bawra
(Managing Director)
E-mail :
JsBawra@baghapurana.com
Address :
Moga Road,
Near Gurudwara Mastan Singh
Bagha Purana
Punjab, 142038
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|